ਸਾਨੂੰ ਆਪਣੇ ਬਣਾ ਲੈ, ਦਾਤਾ ਚਰਨਾਂ ਨਾ ਲਾ ਲੈ!
ਜਿਵੇਂ ਆਪਣਾ ਬਣਾਇਆ ਤੁਸੀ ਲਾਲੂ ਪਾਤਿਸ਼ਾਹ!
ਕਿਰਪਾ ਕਰੋ ਜੀ ਕਿਰਪਾਲੂ ਪਾਤਿਸ਼ਾਹ!
ਖੇੜ ਦੇ ਅਨੰਦ ਝੋਲੀ ਖੁਸ਼ੀਆਂ ਨਾ ਭਰਦੇ!
ਮੇਹਰਾਂ ਵਾਲੇ ਦਾਤਾ ਸਾਡੇ ਉੱਤੇ ਮੇਹਰ ਕਰਦੇ!
ਤੁਸੀ ਮੂਰਤ ਦਿਯਾ ਦੀ ਏ ਦਿਆਲੂ ਪਾਤਿਸ਼ਾਹ!
ਕਿਰਪਾ ਕਰੋ ਜੀ ਕਿਰਪਾਲੂ ਪਾਤਿਸ਼ਾਹ!
ਚਾੜ ਦੇ ਸਰੂਰ ਸਾਨੂੰ ਨਾਮ ਦੀ ਖੁਮਾਰੀ ਦਾ!
ਵਿਸਰੇ ਨਾਂ ਚੇਤਾ ਕਦੇ ਉਸ ਨਿਰੰਕਾਰੀ ਦਾ!
ਸਾਡਾ ਰੱਖਿਓ ਖਿਆਲ ਜੀ ਖਿਆਲੂ ਪਾਤਿਸ਼ਾਹ!
ਕਿਰਪਾ ਕਰੋ ਜੀ ਕਿਰਪਾਲੂ ਪਾਤਿਸ਼ਾਹ!
ਕਣ ਕਣ ਵਿੱਚੋ ਸਾਂਈਆਂ ਆਵੇ ਤੇਰੀ ਵਾਸ਼ਨਾ!
ਚਰਨਾ ਨਾ ਲਾ ਕੇ ਰੱਖੀ ਤੋੜੀ ਕਦੇ ਆਸ ਨਾ!
ਸਾਡੀ ਪਾਲਿਓ ਜੀ ਲਾਜ਼ ਲਾਜਾਂ ਪਾਲੂ ਪਾਤਿਸ਼ਾਹ!
ਕਿਰਪਾ ਕਰੋ ਜੀ ਕਿਰਪਾਲੂ ਪਾਤਿਸ਼ਾਹ!
ਜੀਭਾਂ 'ਚ ਮਿਠਾਸ ਭਰ ਦੇਵੋ ਮੇਰੇ ਸ਼ਹਿਨਸ਼ਾਹ!
ਔਗੁਣ ਅਸਾਂ ਦੇ ਹਰ ਦੇਵੋ ਮੇਰੇ ਸ਼ਹਿਨਸ਼ਾਹ!
ਤੂੰ ਹੈ ਨਦਰੋ ਨਿਹਾਲ ਏ ਨਿਹਾਲੂ ਪਾਤਿਸ਼ਾਹ!
ਕਿਰਪਾ ਕਰੋ ਜੀ ਕਿਰਪਾਲੂ ਪਾਤਿਸ਼ਾਹ!
ਖਿੜੇ ਰਹਿਣ ਫੁੱਲ ਕਦੇ ਵੀ ਨਾਂ ਮਰਝਾਉਣ ਜੀ!
ਸਭਨਾ ਦੇ ਬੁੱਲੀਆਂ ਤੇ ਹਾਸੇ ਸਦਾ ਆਉਣ ਜੀ!
ਸੱਤਾ ਫਰੀਦਸਰਾਈਆ ਘਾਲ ਘਾਲੂ ਪਾਤਿਸ਼ਾਹ!
ਕਿਰਪਾ ਕਰੋ ਜੀ ਕਿਰਪਾਲੂ ਪਾਤਿਸ਼ਾਹ!