ਕਿਸ ਨੇ ਘਰ ਬਹਾਈਆਂ ਕੁੜੀਆਂ।
ਹੋਵਣ ਸਦਾ ਪਰਾਈਆਂ ਕੁੜੀਆਂ।
ਰੰਗ-ਰੰਗ ਜਿਉਂ ਫਿਰਨ ਤਿੱਤਲੀਆਂ,
ਸੜਕਾਂ ਉੱਤੇ ਆਈਆਂ ਕੁੜੀਆਂ।
ਜ਼ਿੰਦਗੀ ਦੀ ਘਾਣੀਂ ਵਿਚ ਫਸੀਆਂ,
ਫਟੀਆਂ ਜਿਵੇਂ ਬਿਆਈਆਂ ਕੁੜੀਆਂ।
ਗਲਤ ਕਾਨੂੰਨਾਂ ਦੇ ਪਰਛਾਵੇਂ,
ਮੁੰਡਿਆਂ ਉਤੇ ਛਾਈਆਂ ਕੁੜੀਆਂ।
ਵਿਚ ਕਚਹਿਰੀ ਕੁਫ਼ਰ ਤੋਲਕੇ,
ਰਤਾ ਵੀ ਨਾ ਘਬਰਾਈਆਂ ਕੁੜੀਆਂ।
ਪਿਓ ਦੀ ਪੁੱਟ ਕੇ ਦਾਹੜੀ ਰੋਲਣ,
ਦੇਖੋ ! ਜਮ ਬਣ ਆਈਆਂ ਕੁੜੀਆਂ।
ਐ ‘ਆਤਮ’ ਕਈ ਕਹਿਣ ਤਰੱਕੀ,
ਲੋਈਆਂ ਸਾਰੀਆਂ ਲਾਹੀਆਂ ਕੁੜੀਆਂ।