ਕਿਸ ਤਰਾਂ ਆਜ਼ਾਦ ਖੁਦ ਨੂੰ ਕਹਿ ਰਹੇ

ਕਿਸ ਤਰਾਂ ਆਜ਼ਾਦ ਖੁਦ ਨੂੰ ਕਹਿ ਰਹੇ ਨੇ।

ਉਹ ਜੋ ਮੁੱਦਤ ਤੋਂ ਗੁਲਾਮੀ ਸਹਿ ਰਹੇ ਨੇ

ਦੂਰੀਆਂ ਰੱਖਦੇ ਸੀ ਜਿਹੜੇ ਪੱਥਰਾਂ ਤੋਂ

ਪਰਬਤਾਂ ਦੇ ਨਾਲ ਉਹ ਹੀ ਖਹਿ ਰਹੇ ਨੇ।

ਰੋਜ਼ ਬਣਦੀ ਹੈ ਨਵੀਂ ਦੀਵਾਰ ਘਰ ਵਿੱਚ

ਰਹਿਣ ਖਾਤਰ ਉਹ ਇਕੱਠੇ ਰਹਿ ਰਹੇ ਨੇ।

ਗਏ ਉਹ ਫਿਰ ਕੁਫਰ ਤੋਲਣ ਦੁਬਾਰਾ

ਲੋਕ ਭੋਲੇ ਫਿਰ ਸੁਣਨ ਲਈ ਬਹਿ ਰਹੇ ਨੇ

ਲੜ ਕੇ ਆਪਸ ਵਿਚ ਖਤਮ ਹੋਵੋ ਸੁਮੈਰਾ

ਬਾਜ਼ ਚਿੜੀਆਂ ਨੂੰ ਇਹ ਦਿੰਦੇ ਸ਼ਹਿ ਰਹੇ ਨੇ।

📝 ਸੋਧ ਲਈ ਭੇਜੋ