ਕਿਸਾਨਾ ! ਹੁਸ਼ਿਆਰ !

ਸੰਸਾਰ ਵਪਾਰ ਸੰਗਠਨ ਦੀ ਸਾਰ ਲੈਣੀ ਨਵੇਂ ਸਮੇਂ ਦੀ ਨਵੀ ਵੰਗਾਰ ਤੈਨੂੰ। 

ਹੰਭਲਾ ਮਾਰ ਕਿਸਾਨਾ ਹੁਸ਼ਿਆਰ ਹੋਜਾ ਗੈਟ ਰਿਹਾ ਹੈ ਅੱਜ ਲਲਕਾਰ ਤੈਨੂੰ। 

ਲਲਕਾਰਿਆ ਪਹਿਲਾਂ ਵੀ ਕਈਆਂ ਨੇ ਸੀ ਤੈਨੂੰ,

ਖਾਣੀ ਪਈ ਪਰ ਮੂੰਹ ਦੀ ਸਾਰਿਆਂ ਨੂੰ। 

ਅਹਿਮਦ ਸ਼ਾਹ ਅਬਦਾਲੀ ਤੇ ਗਜ਼ਨਵੀ  ਜਹੇ

ਅਤੇ ਲੰਡਨ ਦੇ ਕਈ ਹਤਿਆਰਿਆਂ ਨੂੰ। 

ਪਹਿਲਾਂ ਵਾਂਗ ਤਲਵਾਰ ਦੀ ਲੋੜ ਨਹੀਂ ਹੁਣ

ਚੁੱਕਣਾ ਪੈਣਾ ਹੈ ਗਿਆਨ ਹਥਿਆਰ ਤੈਨੂੰ। 

ਵੱਡੀ ਮੱਛੀ ਹੈ ਛੋਟੀਆਂ ਖਾ ਜਾਂਦੀ ਇਸ ਗੱਲ ਨੂੰ ਸਾਰੇ ਹੀ ਜਾਣਦੇ ਨੇ। 

ਦੁਨੀਆਂ ਭਰ ਦੇ ਚਲਾਕ ਹੋ ਗਏ ਕੱਠੇ ਇਸੇ ਤਰਜ਼ ਤੇ ਜਾਲ ਪਏ ਤਾਣਦੇ ਨੇ। 

ਤੈਨੂੰ ਲੁੱਟਣ ਦੀ ਕੋਸ਼ਿਸ਼ ਵੀ ਹੋ ਰਹੀ ਆਉਣੀਆਂ ਮੁਸ਼ਕਲਾਂ ਬੇ ਸ਼ੁਮਾਰ ਤੈਨੂੰ। 

ਯੂਨੀਵਰਸਿਟੀ ਵਾਲਿਆਂ ਨੇ ਪੱਕੀ ਧਾਰ ਲਈ ,ਤੇਰੀ ਹੋਣ ਨਹੀ ਕਦੇ ਵੀ ਹਾਰ ਦੇਣੀ। 

ਦਸਾਂ ਨਹੁੰਆਂ ਦੀ ਸੁੱਚੀ ਕਿਰਤ ਤੇਰੀ ਵਿਗਿਆਨ ਤਕਨੌਲੋਜੀ ਨਾਲ ਸ਼ਿੰਗਾਰ ਦੇਣੀ। 

ਉਪਜ ਉਚ ਕੁਆਲਿਟੀ ਕਰੀਂ ਪੈਦਾ ਨਾਲੇ ਦੇਣਾ ਸਿਖਾ ਵਪਾਰ ਤੈਨੂੰ। 

ਕੀੜੇ ਮਾਰ ਦਵਾਈਆਂ ਦੀ ਘੱਟ ਵਰਤੋਂ ਸਾਰੇ ਪੌਸ਼ਟਿਕ ਤੱਤ ਵੀ ਹੋਣ ਪੂਰੇ। 

ਫਸਲ ਉਹੀ ਬੀਜੀਂ ਜੀਹਦੀ ਮੰਗ ਹੋਵੇ ਪਹਿਲਾਂ ਸੋਚ ਕੇ ਬੰਦਾ ਨਾ ਕਦੇ ਝੂਰੇ। 

ਵੇਖੀ ਫਿਰ ਹਰਨੇਕ ਵੀ ਲਿਖੂ ਕਵਿਤਾ ਸੰਸਾਰ ਮੰਡੀ ਵਿੱਚ ਮਿਲੂ ਸਤਿਕਾਰ ਤੈਨੂੰ।

📝 ਸੋਧ ਲਈ ਭੇਜੋ