ਕਿਸਦੇ ਹੱਥ ਸਦਾਕਤ ਏਥੇ ਆਈ ਏ

ਕਿਸਦੇ ਹੱਥ ਸਦਾਕਤ ਏਥੇ ਆਈ ?

ਕਿਸਨੇ ਹਸਕੇ ਮੌਤ ਕਲੇਜੇ ਲਾਈ

ਕੌਣ ਏਂ ਜਿਹੜਾ ਹਕ ਲਈ ਸੂਲੀ 'ਤੇ ਚੜ੍ਹਿਆ,

ਕੌਣ ਏਂ ਜਿਸ ਮੂੰਹ ਆਈ ਗੱਲ ਸੁਣਾਈ

ਰਾਤੀਂ ਅਸੀਂ ਹਨੇਰਿਆਂ ਨਾਲ ਰਹੇ ਲੜਦੇ,

ਦਿਨ ਚੜ੍ਹਿਆ ਤੇ ਕਿਸ ਦੇ ਹੱਥ ਖ਼ੁਦਾਈ

ਜਦ ਵੀ ਛੇੜਿਆ ਕਿਸੇ ਨੇ ਜ਼ਿਕਰ ਸਦਾਕਤ ਦਾ,

ਓਦੋਂ ਮੈਨੂੰ ਯਾਦ ਹੁਸੈਨ ਦੀ ਆਈ

ਮੁੜ ਲੋਕਾਂ ਨੇ ਰਾਹ ਵਿਚ ਦੀਵੇ ਬਾਲੇ ਨੇ,

ਖ਼ਬਰੇ ਮੁੜ ਅੱਜ ਕਿਸਦੀ ਸ਼ਾਮਤ ਆਈ

ਵੇਲੇ ਦਾ ਮਨਸੂਰ ਕਹਾਉਣਾ ਸੌਖਾ ਨਈਂ,

'ਅਕਬਰ' ਤੈਨੂੰ ਪੱਟੀ ਕੇਸ ਪੜ੍ਹਾਈ

📝 ਸੋਧ ਲਈ ਭੇਜੋ