ਕਿਸੇ ਬਦਲੇ ਤੁੜਾਉਣੇ

ਕਿਸੇ ਬਦਲੇ ਤੁੜਾਉਣੇ ਐਵੇਂ ਮਾਸ ਛੱਡਦੇ.

ਯਾਰਾ ਸੱਜਣ ਬਣਾਉਣੇ ਖਾਸ-ਖਾਸ ਛੱਡਦੇ.

ਮੋਇਆਂ ਪਿੱਛੋ ਮੂੰਹ ਚ' ਲੋਕੀ ਘਿਓ ਆਮ ਪਾਂਵਦੇ ਨੇ

ਜਿਉਂਦਿਆਂ ਮਿਟਾਉਣਗੇ ਪਿਆਸ ਛੱਡਦੇ.

ਖਿੱਦੋ ਵਾਂਗੂੰ ਵਿੱਚੋ ਸਭ ਪਾਟੀਆਂ ਨੇ ਲੀਰਾਂ ਏਥੇ

ਚੰਮ ਗੋਰਾ ਚਿੱਟਾ ਵੇਖ ਆਉਣਾ ਪਾਸ ਛੱਡਦੇ.

ਆਖਰ ਨੂੰ ਲਾਬੂ ਲਾਉਣਾ ਅੱਗੇ ਹੋ ਕੇ ਆਪਣਿਆਂ 

ਬਾਹਲਾ ਏਨਾ ਦਾ ਵੀ ਬਣਨਾ ਤੂੰ ਦਾਸ ਛੱਡਦੇ.

ਯਾਦ ਰੱਖੀ ਸੜਕੇ ਸਵਾਹ ਹੋਣੀ ਟੋਮੀ ਗੁੱਚੀ

ਬਾਹਲੇ ਬਦਲ ਕੇ ਪਾਉਣੇ ਉਏ ਲਿਬਾਸ ਛੱਡਦੇ.

ਚੰਗਾ ਰਹੇਗਾ ਦੁਨੀਆਂ ਵਿਸਾਰ ਦੇ ਤੂੰ ਪਾਗਲਾ

ਲਾਉਣੀ ਪੜੇ ਅਨਪੜ੍ਹੇ ਦੀ ਕਲਾਸ ਛੱਡਦੇ.

ਫਰੀਦਸਰਾਈਆ ਰੱਖ ਆਪਣਾ ਜ਼ਮੀਰ ਕੈਂਮ

ਐਵੇ ਹੋਰਾਂ ਲਈ ਤੂੰ ਰੋਕਣੇ  ਸਵਾਸ ਛੱਡਦੇ.

ਡਿੱਗੇ ਢੱਠੇ ਕੰਮ ਆਉਂਦੇ'ਸੱਤਿਆ' ਬੇਗਾਨੇ ਵੇਖੇ

ਪਰ ਆਪਣੇ ਦੀ ਜਮ੍ਹਾ ਹੀ ਤੂੰ ਆਸ ਛੱਡਦੇ.

📝 ਸੋਧ ਲਈ ਭੇਜੋ