ਕਿਸੇ ਦੀ ਭਾਲ 'ਚ ਬੀਤੇ

ਕਿਸੇ ਦੀ ਭਾਲ 'ਚ ਬੀਤੇ, ਅਸਲ ਸਮਾਂ ਤਾਂ ਉਹ, 

ਕਿਸੇ ਦੀ ਬਾਹਾਂ 'ਚ ਬੀਤੇ, ਉਹਨੂੰ ਸਮਾਂ ਕਹੋ।

ਐਵੇਂ ਗ਼ਰੂਰ 'ਚ ਆਏਗਾ ਬਿਜਲੀਆਂ ਵਾਲਾ, 

ਕੁਝ ਹੋਰ ਚੀਜ਼ ਹੈ ਨੀਲੇ ਨੂੰ ਆਸਮਾਂ ਕਹੋ । 

ਸਮਝ ਕੇ ਸੋਚ ਕੇ ਬੋਲੋ ਕੁਫ਼ਰ ਤੋਂ ਤੋਬਾ ਕਰੋ, 

ਖ਼ੁਦਾ ਮੈਂ ਆਪ ਹਾਂ ਮੈਨੂੰ ਖ਼ੁਦਾ-ਨੁਮਾ ਕਹੋ। 

ਤੁਹਾਡੀ ਮਰਜ਼ੀ ਸਿਤਾਰੇ ਨੂੰ ਕਹਿ ਲਵੋ ਜੁਗਨੂੰ, 

ਮੈਂ ਸੂਰਜਾਂ ਦਾ ਦਹਾਨਾ, ਮੈਨੂੰ ਸ਼ਮਾਂ ਕਹੋ । 

ਜੋ ਲਾਸ ਬਾਕੀ ਹੈ ਪਿੰਡੇ ਤੇ ਪਾ ਲਵੋ ਮੇਰੇ, 

ਮੇਰਾ ਗ਼ਰੂਰ ਲੁੱਟੋ ਮੈਨੂੰ ‘ਖਿਮਾ’ ਕਹੋ । 

ਕੋਈ ਮੈਂ ਸ਼ਾਹ ਤਾਂ ਨ੍ਹੀਂ ਬਣ ਜਾਣਾ ਤੇਰਾ ਦਿਲ ਲੈ ਕੇ, 

ਹੈ ਦਿਲ ਚੁਰਾਉਣ ਦੀ ਆਦਤ ਇਨੂੰ ਤਮਾਂ ਕਹੋ

📝 ਸੋਧ ਲਈ ਭੇਜੋ