ਕਿਸੇ ਗ਼ੈਰ ਨੇ ਤਾਂ ਮੈਨੂੰ ਮਾਰਿਆ ਨਹੀਂ

ਕਿਸੇ ਗ਼ੈਰ ਨੇ ਤਾਂ ਮੈਨੂੰ ਮਾਰਿਆ ਨਹੀਂ,

ਜਿਹਨੇ ਮਾਰਿਆ, ਮਾਰਿਆ ਯਾਰ ਬਣ ਕੇ ।

ਜਿਹਨੂੰ ਕਲੀ ਗੁਲਾਬ ਦੀ ਸਮਝਿਆ ਸਾਂ,

ਮੇਰੇ ਦਿਲ 'ਤੇ ਲੱਗਾ ਏ ਖਾਰ ਬਣ ਕੇ ।

ਜਿਹਦੀ ਚਹਿਕ ਤੋਂ ਜ਼ਿੰਦਗੀ ਵਾਰਦਾ ਸਾਂ,

ਉਹ ਸਾਹਮਣੇ ਆਇਆ ਤਲਵਾਰ ਬਣ ਕੇ ।

ਜਿਸਦੇ ਜੋਬਨ ਤੋਂ ਜ਼ਿੰਦਗੀ ਵਾਰ ਦਿੱਤੀ,

ਵਾਂਗ ਸੱਪ ਦੇ ਆਇਆ ਕਟਾਰ ਬਣ ਕੇ ।

 

📝 ਸੋਧ ਲਈ ਭੇਜੋ