ਕਿਸੇ ਕੋਲ ਸਮਾਂ ਹੀ ਨਹੀਂ
ਨਾ ਗੱਲ ਕਰਨ ਦਾ
ਨਾ ਗੱਲ ਸੁਣਨ ਦਾ
ਇਸੇ ਖ਼ਾਲੀਪਣ ਵਿੱਚ
ਖ਼ਤਮ ਹੋ ਰਹੇ ਰਿਸ਼ਤੇ
ਰਿਸ਼ਤਿਆਂ ਵਿੱਚ ਸਾਂਝ
ਗੱਲਬਾਤ ਦੀ ਹੁੰਦੀ
ਜੇ ਗੱਲਬਾਤ ਹੀ ਨਾ ਰਹੀ
ਤਾਂ ਰਿਸ਼ਤੇ ਵੀ ਕਾਹਦੇ
ਹਰ ਕੋਈ ਰੁੱਝਿਆ ਹੋਇਆ
ਇੱਕ ਦੌੜ ਜਿਹੀ ਲੱਗੀ
ਹਰ ਕੋਈ ਇੱਕ ਦੂਜੇ ਤੋਂ ਅੱਗੇ ਨਿਕਲਣਾ ਚਾਹੁੰਦਾ
ਇਸ ਦੌੜ ਭੱਜ ਵਿੱਚ
ਕਿਤੇ ਗੁਆਚ ਜਾਂਦਾ
ਸੰਵੇਦਨਸ਼ੀਲ ਮਨ
ਇੰਜ ਜਾਪਦਾ
ਆਪਣੇ ਖੋਲ ਵਿਚ
ਲੁੱਕ ਜਾਵਾਂ
ਜਿੱਥੇ ਨਾ ਕੋਈ ਉਮੀਦ
ਨਾ ਕੋਈ ਆਸ
ਬਸ ਆਪਣਾ ਸਾਥ
ਉਤਰ ਜਾਵਾਂ ਆਪਣੇ ਅੰਦਰ
ਤਲਾਸ਼ ਕਰਨਾ ਆਪਣੇ ਆਪ ਨੂੰ
ਤੇ ਆਪਣੀ ਸਾਥੀ ਆਪ
ਬਣ ਜਾਵਾਂ
ਸਕੂਨ ਭਰੀ ਜ਼ਿੰਦਗੀ
ਦਾ ਇਹੀ ਤਰੀਕਾ