ਕਿਸੇ ਸੱਚ ਕਿਹਾ ਸੀ 'ਸਿਆਣੇ ਖ਼ਰੇ ਨੇ' ।
ਜੋ ਤਾਰੂ ਸਨ ਉੱਚੇ ਉਹ ਪਹਿਲੋਂ ਮਰੇ ਨੇ ।
ਸਮਝ ਸੋਚ ਦਾ ਨਹੀਂ ਇਹ ਆਸ਼ਿਕ ਖਿਡੌਣਾ,
ਇਹ ਮਸਲੇ ਦਿਲਾਂ ਦੇ ਸ਼ਊਰੋਂ ਪਰੇ ਨੇ ।
ਮਰਨ ਦਾ ਤੇ ਨਹੀਂ ਬਦ ਨਸੀਬੀ ਦਾ ਰੋਣ ਏ,
ਹਿਆਤੀ ਦੇ ਬੰਦੇ, ਅਜ਼ਾਬੋਂ ਡਰੇ ਨੇ ।
ਕਿਸੇ ਆਉਂਦੇ ਜਾਂਦੇ ਨੂੰ ਠੇਡਾ ਨਾ ਲੱਗੇ,
ਮੈਂ ਰਾਹਵਾਂ 'ਚ ਅੱਖਾਂ ਦੇ ਦੀਵੇ ਧਰੇ ਨੇ ।
ਜੇ ਜੀਵਨ ਸੀ ਕੰਡਿਆਂ ਦੀ ਟਾਹਣੀ ਤੇ ਚਾਦਰਤੇ
ਕਿਉਂ ਪਿਆਰ ਦੇ ਦੁੱਖ ਮੈਂ 'ਅਨਵਰ' ਜਰੇ ਨੇ ।