ਕਿਸ਼ਤੀ ਹੀ ਰਾਸ ਹੈ ਤੇ ਨਾ ਮਾਂਝੀ ਹੀ ਰਾਸ ਨੇ।
ਤੂੰ ਕਮਲ ਬਣਕੇ ਖਿੜ ਮਿਰੇ ਪਾਣੀ ਉਦਾਸ ਨੇ।
ਕਿੰਨੇ ! ਜਹਾਜ਼ ਖਾ ਗਿਆ ਸਾਗਰ ਹਨੇਰ ਦਾ,
ਰੱਖੇ ਸਫ਼ਰ ਜ਼ਿੰਦਾ ਮਿਰੇ, ਸੂਰਜ ਦੀ ਆਸ ਨੇ।
ਮਹਿਫ਼ਲ ਖਾਮੋਸ਼ ਸੀ ਅਤੇ ਬੇ-ਜਾਨ ਸੀ ਫਿਜ਼ਾ,
ਤੋੜੀ ਹੈ ਚੁੱਪ ਟੁੱਟਕੇ ਕੱਚ ਦੇ ਗਲਾਸ ਨੇ ।
ਪਹਿਨੀ ਬਸੰਤੀ ਸੂਟ ਹੈ ਫਿਰਦੀ ਪੁਰੇ ਦੀ ’ਵਾ,
ਮੌਸਮ ਹੀ ਦਿੱਤਾ ਬਦਲ ਹੈ ਇਕ ਅਮਲਤਾਸ ਨੇ।
ਕੁਝ ਇਕ ਤਾਂ ਸਲੀਬ ਦਾ ਸ਼ਿੰਗਾਰ ਬਣ ਗਏ,
ਬਾਕੀ ਬਚੇ ਈਸਾ ਜੋ ਉਹ ਜ਼ੰਜੀਰ ਪਾਸ ਨੇ।