ਕਿਸਮਤ ਮੇਰੇ ਕਦੋਂ ਪਛਾਤੀਆ

ਕਿਸਮਤ ਮੇਰੇ ਕਦੋਂ ਪਛਾਤੀਆ,

ਆਦਤ ਪਈ ਭਲੇਰੀ ਧੀ ।

ਅੱਜ ਤੋੜੀ ਅਸਾਂ ਤੋੜ ਨਿਬਾਹੀ,

ਜੋ ਕੁਝ ਖਾਹਸ਼ ਤੇਰੀ ਧੀ ।

ਅਜੇ ਹੈ ਵੇਲਾ ਹੋਸ਼ ਸੰਮ੍ਹਾਲੇਂ,

ਸੁਣ ਕੋਈ ਮੱਤ ਚੰਗੇਰੀ ਧੀ ।

ਹੈਦਰ ਭਾਹ ਬੁਝਾਵੇਂ ਥੋੜੀ,

ਮਚੀ ਨ ਭੜਕ ਵਧੇਰੀ ਧੀ ।੯।

📝 ਸੋਧ ਲਈ ਭੇਜੋ