ਕਿਤ ਗੁਣ ਲਗੇਂਗੀ ਸਹੁ

ਕਿਤ ਗੁਣ ਲਗੇਂਗੀ ਸਹੁ ਨੂੰ ਪਿਆਰੀ ।ਰਹਾਉ।

ਅੰਦਰਿ ਤੇਰੇ ਕੂੜਾ ਵਤਿ ਗਇਓ ਹੀ,

ਮੂਲ ਦਿਤਓ ਬੁਹਾਰੀ ।1।

ਕੱਤਣੁ ਸਿੱਖ ਨੀ ਵਲੱਲੀਏ ਕੁੜੀਏ,

ਚੜ੍ਹਿਆ ਲੋੜੇਂ ਖਾਰੀ ।2।

ਤੰਦੂ ਟੁਟੀ ਅਟੇਰਨ ਭੰਨਾ,

ਚਰਖੇ ਦੀ ਕਰ ਕਾਰੀ ।3।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਅਮਲਾਂ ਬਾਝੁ ਖੁਆਰੀ ।4।

📝 ਸੋਧ ਲਈ ਭੇਜੋ