ਕਿਤਾਬ ਜਿਹੀ ਕੁੜੀ

ਲਫ਼ਜ਼ਾਂ ਨੂੰ ਟੋਲੀ ਜਾਂਦੀ,

ਕਿਤਾਬ ਜਈ ਕੁੜੀ,

ਸੁਫ਼ਨਿਆਂ ਨੂੰ ਫ਼ੋਲੀ ਜਾਂਦੀ,

ਖੁਆਬ ਜਈ ਕੁੜੀ,

ਕੰਡਿਆਂ ਨੂੰ ਛੋਹੀ ਜਾਂਦੀ,

ਗ਼ੁਲਾਬ ਜਈ ਕੁੜੀ,

ਸ਼ੋਰਾਂ ਨੂੰ ਮੋਹੀ ਜਾਂਦੀ,

ਰਬਾਬ ਜਈ ਕੁੜੀ,

ਸਮਝਾਂ ਚੋਂ ਬਾਹਰ ਜਾਪੇ,

ਹਿਸਾਬ ਜਈ ਕੁੜੀ,

ਸੂਰਜਾਂ ਨੂੰ ਸੀਤ ਕਰੇ,

ਹਿਜਾਬ ਜਈ ਕੁੜੀ,

ਸੁਆਲਾਂ ਚੋਂ ਸੁਆਲ ਕੱਢੇ,

ਜੁਆਬ ਜਈ ਕੁੜੀ,

ਮਿੱਠੇ ਮਿੱਠੇ ਬੋਲ ਕੇਰੇ,

ਪੁਆਧ ਜਈ ਕੁੜੀ,

ਮਦਹੋਸ਼ ਕਰੇ ਸ਼ਾਇਰਾਂ ਨੂੰ,

ਸ਼ਰਾਬ ਜਈ ਕੁੜੀ,

ਇਸ਼ਕ ਦਾ ਕਲਮਾ ਪੜ੍ਹੇ,

ਅਦਾਬ ਜਈ ਕੁੜੀ।

📝 ਸੋਧ ਲਈ ਭੇਜੋ