ਕਿਤੇ ਸੁਣਿਆ ਸੀ
ਜਿਊਂਦਿਆਂ ਦਾ ਨਰਕ
ਹਿੰਦੁਸਤਾਨ ਹੈ
ਜੋ ਸੁਣਿਆ ਸੀ ਉਹ ਅੱਜ ਸੱਚ ਸਾਬਤ ਹੋ ਗਿਆ
ਦੇਖ ਲਓ
ਸੜਦੀਆਂ ਗਲਦੀਆਂ ਲਾਸ਼ਾਂ
ਹਰ ਪਾਸੇ ਬਸ ਲਾਸ਼ਾਂ ਹੀ ਲਾਸ਼ਾਂ
ਨਹੀਂ ਰੋਟੀ ਦੇ ਸਕਦੀਆਂ ਸਰਕਾਰਾਂ
ਨਾ ਸਹੀ
ਕਫ਼ਨ ਦਫ਼ਨ ਤਾਂ ਦੇਣ
ਅਰਬਾਂ ਖਰਬਾਂ ਦੇ ਘਰ ਬਣਾਉਣ ਵਾਲੇ
ਦੋ ਗਜ਼ ਕੱਪੜਾ
ਦੱਬਣ ਲਈ ਸਥਾਨ ਤਾਂ ਦੇਣ
ਸੰਸਕਾਰਾਂ ਦੀ ਦੁਹਾਈ ਦੇਣ ਵਾਲੇ
ਜਿਊਂਦਿਆਂ ਦਾ ਸਤਿਕਾਰ ਨਾ ਸਹੀ
ਮਰੇ ਹੋਏ ਨੂੰ ਮਾਣ ਤਾਂ ਦੇਣ
ਇਹ ਮੇਰਾ ਭਾਰਤ ਨਹੀਂ ਹੋ ਸਕਦਾ
ਜਿੱਥੇ ਬਜ਼ੁਰਗ ਕਹਿੰਦੇ ਸੀ
ਮੋਇਆਂ ਪਸ਼ੂ ਜਾਂ ਪੰਛੀ ਵੀ ਮਿਲੇ ਦੱਬ ਦਿਓ
ਤੇ ਹਾਂ ਦੱਬਣ ਤੋਂ ਪਹਿਲਾਂ ਸਾਫ਼ ਤੇ ਕੋਰਾ ਕੱਪੜਾ ਜ਼ਰੂਰ ਪਾਇਓ
ਜੋ ਮੰਜ਼ਰ ਇਨ੍ਹਾਂ ਅੱਖਾਂ ਨੇ ਦੇਖੇ
ਕਦੀ ਨਹੀਂ ਭੁੱਲਣੇ
ਪਰ ਦੇਖਿਓ ਮੇਰੇ ਦੇਸ਼ਵਾਸੀਓ
ਕਿਤੇ ਵੋਟਾਂ ਵੇਲੇ ਨਾ ਭੁੱਲ ਜਾਇਓ