ਕਿੱਥੇ ਗਈਆਂ ਭੈਣਾਂ

ਕਿੱਥੇ ਗਈਆਂ ਭੈਣਾਂ

ਕਿੱਥੇ ਗਈਆਂ ਮਾਵਾਂ ?

ਥਲ ਵਿੱਚ ਸੱਸੀਆਂ, ਝਲ ਵਿੱਚ ਹੀਰਾਂ

ਸੋਹਣੀਆਂ ਪਈਆਂ ਵਿੱਚ ਦਰਿਆਵਾਂ

ਕਿੱਥੇ ਗਈਆਂ ਗਲੀਆਂ ਉਹ ਭਲੀਆਂ ਭਲੀਆਂ

ਜਿਸ ਘਰ ਚਾਹਾਂ ਆਵਾਂ ਜਾਵਾਂ

ਹਰ ਇੱਕ ਘਰ ਦੀ ਖਾਸ ਨਿਸ਼ਾਨੀ

ਹਰ ਇੱਕ ਜੀ ਦਾ ਅਪਣਾ ਨਾਵਾਂ

ਹੁਣ ਤਾਂ ਇੱਕੋ ਜਹੀਆਂ ਸਜੀਆਂ ਨੇ ਸ਼ਕਲਾਂ

ਪਤਾ ਨ ਕਿਹੜੇ ਨਾਉਂ ਬੁਲਾਵਾਂ

ਭੈਣ ਕਹਾਂ ਤਾਂ ਦੱਸਣਾ ਪੈਂਦੈ

ਆਪਣੀ ਨੀਅਤ ਦਾ ਸਿਰਨਾਵਾਂ

ਸਭ ਜਗ ਹੋਇਆ ਮਰਦ ਜ਼ਨਾਨੀ

ਬਾਕੀ ਸਭ ਛਾਵਾਂ ਪਰਛਾਵਾਂ

ਕਿੱਥੇ ਗਈਆਂ ਭੈਣਾਂ

ਕਿੱਥੇ ਗਈਆਂ ਮਾਵਾਂ ?

📝 ਸੋਧ ਲਈ ਭੇਜੋ