ਕਿਥੇ ਰਾਜਾ ਭੋਜ ਅਤੇ ਕਿਥੇ ਗੰਗਾ ਤੇਲੀ ਏ

ਕਿਥੇ ਇਕ ਸ਼ੇਰਨੀ ਜੋ ਜੰਗਲ ਦੀ ਰਾਣੀ ਹੋਂਦੀ,

ਕਿਥੇ ਇਕ ਡਰਨ ਵਾਲੀ ਕਾਲੀ ਜੇਹੀ ਲੇਲੀ ਏ ।

ਕਿਥੇ ਦਰਯੋਧਨ ਜਿਨ੍ਹੇ ਰਾਜ ਦੇ ਖੁਮਾਰ ਵਿਚ,

ਗਲ ਵਿਚ ਪਾਈ ਇਕ ਪਾਪਾਂ ਵਾਲੀ ਸੇਲੀ ਏ ।

ਕਿਥੇ ਕਾਲਾ ਸਾਂਵਲਾ ਉਹ ਮੁਰਲੀ ਮਨੋਹਰ ਪਿਆਰਾ,

ਪ੍ਰੇਮ ਵਾਲੀ ਹੋਲੀ ਜਿਨ੍ਹੇ ਆਨ ਕੇ ਤੇ ਖੇਲੀ ਏ ।

ਚੰਗੇ ਅਤੇ ਮੰਦੇ ਦਾ ਮੁਕਾਬਲਾ ਕੀ ਜਗ ਵਿਚ,

ਕਿਥੇ ਰਾਜਾ ਭੋਜ ਅਤੇ ਕਿਥੇ ਗੰਗਾ ਤੇਲੀ ਏ ।

📝 ਸੋਧ ਲਈ ਭੇਜੋ