ਕਿੱਥੇ ਤੁਰ ਗਿਆ ਬੇਦਰਦੀ

ਕਿੱਥੇ ਤੁਰ ਗਿਆ ਬੇਦਰਦੀ ਉਹ ।

ਮੇਰੇ ਦਿਲ ਦਾ ਚੈਨ ਗਵਾਕੇ ।

ਮੈਨੂੰ ਹੰਝੂਆਂ ਨਾਲ ਨਵਾਹ ਕੇ ।

ਤੇ ਠੰਡ ਇਸ਼ਕੇ ਦੀ ਲਾ ਕੇ ।

ਕਿੱਥੇ ਤੁਰ ਗਿਆ ਬੇਦਰਦੀ ਉਹ ।

ਮੇਰੇ ਦਿਲ ਦਾ ਚੈਨ ਗਵਾਕੇ ।

ਵੇ ਮੈਂ ਅੰਦਰੋ ਅੰਦਰ ਕੁਰਲਾਵਾਂ ।

ਕਿਸ ਦਿਲ ਦਾ ਹਾਲ ਸੁਣਾਵਾਂ ।

ਮੇਰੇ ਕੋਲ ਬਵ੍ਹੇ ਸਮਝਾਵਾਂ ।

ਸਭ ਸ਼ਿਕਵੇ ਭੁੱਲ ਭੁਲਾ ਕੇ ।

ਕਿੱਥੇ ਤੁਰ ਗਿਆ ਬੇਦਰਦੀ ਉਹ ।

ਮੇਰੇ ਦਿਲ ਦਾ ਚੈਨ ਗਵਾਕੇ ।

ਕਾਹਨੂੰ ਯਾਰ ਵਿਛੋੜਾ ਪਾਇਆ ।

ਸਾਨੂੰ ਚਿੱਟੜਾ ਸੂਟ ਪਵਾਇਆ ।

ਤਨ ਅੰਦਰੋਂ ਰੰਗ ਬਿਰੰਗਾ ।

ਬੈਠਾ ਬਿਰਹੋਂ ਦਾ ਚੂੜਾ ਪਾ ਕੇ ।

ਕਿੱਥੇ ਤੁਰ ਗਿਆ ਬੇਦਰਦੀ ਉਹ ।

ਮੇਰੇ ਦਿਲ ਦਾ ਚੈਨ ਗਵਾਕੇ ।

ਕੋਈ ਜਾਓ ਲੱਭ ਲਿਆਉ ।

ਸਰਬ ਦੇ ਦਿਲ ਦਾ ਹਾਲ ਸੁਣਾਉ ।

ਇੱਕ ਵਾਰੀ ਮੋੜ ਲਿਆਉ ।

ਡਾਹਢਾ ਵਿੱਚ ਵਿਚੋਲਾ ਪਾ ਕੇ ।

ਕਿੱਥੇ ਤੁਰ ਗਿਆ ਬੇਦਰਦੀ ਉਹ ।

ਮੇਰੇ ਦਿਲ ਦਾ ਚੈਨ ਗਵਾਕੇ ।

📝 ਸੋਧ ਲਈ ਭੇਜੋ