ਸਾਰੀ ਦੁਨੀਆਂ ਤੈਨੂੰ ਤੱਕ ਸਕਦੀ ਹੈ

ਸਿਰਫ਼ ਮੈਂ ਨਹੀਂ ਤੱਕ ਸਕਦਾ

 

ਸਾਰੀ ਦੁਨੀਆਂ ਤੈਨੂੰ ਫੋਨ ਕਰ ਸਕਦੀ ਹੈ

ਸਿਰਫ਼ ਮੈਂ ਨਹੀਂ ਕਰ ਸਕਦਾ

 

ਸਾਰੀ ਦੁਨੀਆਂ ਤੈਨੂੰ ਮਿਲ ਸਕਦੀ ਹੈ

ਸਿਰਫ਼ ਮੈਂ ਨਹੀਂ ਮਿਲ ਸਕਦਾ

 

ਸਾਰੀ ਦੁਨੀਆਂ ਤੇਰੇ ਬਾਰੇ ਗੱਲਾਂ ਕਰ ਸਕਦੀ ਹੈ

ਸਿਰਫ਼ ਮੈਂ ਨਹੀਂ ਕਰ ਸਕਦਾ

 

ਮੈਂ ਜੋ ਦੁਨੀਆਂ ’ਚ ਸਭ ਤੋਂ ਵੱਧ

ਤੈਨੂੰ ਪਿਆਰ ਕਰਨ ਦਾ ਦਾਅਵਾ ਕਰਦਾ ਹਾਂ

 

ਤੈਨੂੰ ਪੁੱਛਦਾ ਹਾਂ-

 

ਕਿ ਸਮਾਜ ਪਿਆਰ ਕਰਨ ਵਾਲਿਆਂ ਨੂੰ

ਏਨੀਆਂ ਵੱਡੀਆਂ ਸਜ਼ਾਵਾਂ ਕਿਉਂ ਦਿੰਦਾ ਹੈ.. ?

 

ਕਿਉਂ...?

📝 ਸੋਧ ਲਈ ਭੇਜੋ