ਕੋਈ ਬਾਤ ਪਾਓ, ਕਿ ਜੀ ਨਹੀਂ ਲਗਦਾ

ਕੋਈ ਬਾਤ ਪਾਓ, ਕਿ ਜੀ ਨਹੀਂ ਲਗਦਾ। 

ਕੋਈ ਗੀਤ ਗਾਓ, ਕਿ ਜੀ ਨਹੀਂ ਲਗਦਾ।

ਜ਼ਰਾ ਕੋਲ ਆਓ, ਕਿ ਜੀ ਨਹੀਂ ਲਗਦਾ, 

ਨਾ ਦੂਰ ਜਾਓ, ਕਿ ਜੀ ਨਹੀਂ ਲਗਦਾ।

ਦਿਤਾ ਕੋਈ ਘਾਓ, ਕਿ ਜੀ ਨਹੀਂ ਲਗਦਾ, 

ਕੋਈ ਮਰਹਮ ਲਗਾਓ, ਕਿ ਜੀ ਨਹੀਂ ਲਗਦਾ।

ਹੈ ਜੋ ਵੀ ਕਮਾਇਆ, ਉਹ ਮਿਲ ਕੇ ਹੰਢਾਓ, 

ਨਾ ਕੁਝ ਵੀ ਛੁਪਾਓ, ਕਿ ਜੀ ਨਹੀਂ ਲਗਦਾ।

ਇਕੱਲੇ ਇਕੱਲੇ ਸਮਾਂ ਹੀ ਨਾ ਬੀਤੇ, 

ਮੇਰੇ ਸੰਗ ਆਓ, ਕਿ ਜੀ ਨਹੀਂ ਲਗਦਾ।

📝 ਸੋਧ ਲਈ ਭੇਜੋ