ਕੋਈ ਦਮ ਮਾਣ ਲੈ

ਕੋਈ ਦਮ ਮਾਣ ਲੈ ਰੰਗ ਰਲੀਆਂ,

ਧਨ ਜੋਬਨ ਦਾ ਮਾਣ ਕਰੀਐ,

ਬਹੁਤ ਸਿਆਣੀਆਂ ਛਲੀਆਂ ।ਰਹਾਉ।

ਜਿਨ੍ਹਾਂ ਨਾਲ ਬਾਲਪਣ ਖੇਡਿਆ,

ਸੇ ਸਈਆਂ ਉੱਠ ਚਲੀਆਂ ।1।

ਬਾਬਲ ਅੱਤਣ ਛੱਡ ਛੱਡ ਗਈਆਂ,

ਸਾਹੁਰੜੈ ਘਰ ਚਲੀਆਂ ।2।

ਇਹ ਗਲੀਆਂ ਭੀ ਸੁਪਨਾ ਥੀਸਨ,

ਬਾਬਲ ਵਾਲੀਆਂ ਗਲੀਆਂ ।3।

ਕਹੈ ਹੁਸੈਨ ਫ਼ਕੀਰ ਸਾਈਂ ਦਾ,

ਕਰ ਲੈ ਗਾਲੀਂ ਭਲੀਆਂ ।4।

📝 ਸੋਧ ਲਈ ਭੇਜੋ