ਕੋਈ ਦਿਨ ਮਾਣ ਲੈ

ਕੋਈ ਦਿਨ ਮਾਣ ਲੈ ਮੁਸਾਫ਼ਰ ਚਲੇ ਨੀ

ਇਨ੍ਹਾਂ ਮੁਸਾਫ਼ਰਾਂ ਦੀ ਬਾਣ ਭਲੇਰੀ,

ਅਜ ਆਏ ਕਲ ਵੱਲੇ ਨੀ

ਔਝੜ ਝੰਗ ਬਲਾਈਂ ਬੇਲੇ,

ਵਿਛੁੜਿਆਂ ਰੱਬ ਸਾਹਿਬ ਮੇਲੇ,

ਸ਼ੀਹਾਂ ਪੱਤਣ ਮੱਲੇ ਨੀ

ਸਾਹੁਰੜੇ ਮੁਕਲਾਊ ਆਏ,

ਚਾਰਾ ਕੁਝ ਨਾ ਚਲੇ ਨੀ

ਸ਼ਾਹ ਹੁਸੈਨ ਫ਼ਕੀਰ ਸਾਈਂ ਦਾ,

ਖ਼ਰਚ ਬੰਨ੍ਹ ਲੈ ਪੱਲੇ ਨੀ

📝 ਸੋਧ ਲਈ ਭੇਜੋ