ਕੋਈ ਜੇਠ ਹਾੜ ਵਿੱਚ ਪਾਈ ਫਿਰਦਾ ਕੋਟ ਮੋਟੇ

ਕੋਈ ਜੇਠ ਹਾੜ ਵਿੱਚ ਪਾਈ ਫਿਰਦਾ ਕੋਟ ਮੋਟੇ...

ਕੋਈ ਪੋਹ ਮਾਘ ਵਿੱਚ ਘੁੰਮਦਾ ਪਾ ਕੇ ਨਿੱਕਰਾਂ ਨੂੰ॥

ਕੋਈ ਬਾਗ਼ ਲਗਾਉਦਾ ਪਿਆ ਬਜ਼ੋਰੀ ਦਾਖਾਂ ਦੇ...

ਕੋਈ ਪਿਆ ਬੀਜ਼ਦਾ "ਸੱਤਿਆ" ਏਥੇ ਕਿੱਕਰਾਂ ਨੂੰ॥

ਕੋਈ ਲੁਤਫ਼ ਮਾਣਦਾ ਫਿਰੇ ਸੁਨਹਿਰੀ ਜਿੰਦਗੀ ਦਾ...

ਕੋਈ ਕਾਗਜ਼ ਕੱਠੇ ਕਰਦਾ ਪਿਆ ਸਬੂਤਾਂ ਦੇ॥

ਕੋਈ ਪਰਦਾ ਰੱਖਦਾ ਢਾਣੀ ਦੇ ਵਿੱਚ ਬੈਠੇ ਤੋਂ...

ਕੋਈ ਪਾਜ਼ ਉਧੇੜਦਾ ਝੱਟ-ਪੱਟ ਕਰਤੂਤਾਂ ਦੇ॥

ਕੋਈ ਮੈਂ ਮੇਰੀ ਵਿੱਚ ਫਿਰੇ ਗਵਾਚਾ ਬਹੁਤ ਡੂੰਘਾ...

ਕੋਈ ਲੱਭਦਾ ਫਿਰਦਾ ਆਪਣੇ ਵਿੱਚੋਂ ਆਪੇ ਨੂੰ॥

ਕੋਈ ਲੁੱਡੀਆਂ ਪਾਵੇ ਵਿੱਸਕੀ ਪੀ ਕੇ ਝੂਮ ਰਿਹਾ...

ਕੋਈ ਬਿਪਤਾ ਮਾਰਾ ਕਰਦਾ ਫਿਰੇ ਸਿਆਪੇ ਨੂੰ॥

ਕੋਈ ਚੁੱਪ ਰਹਿਕੇ ਵੀ ਸਾਰਾ ਕੁੱਝ ਬਿਆਨ ਕਰੇ...

ਕੋਈ ਰੌਲਾ ਪਾ-ਪਾ ਦੱਸਦਾ ਖਾਨੇ ਪੈਂਦੀ ਨਈ॥

ਕੋਈ ਇੱਕ  ਮਾਰਦਾ ਜੱਭਲੀ ਕੀਂਮਤ ਲੱਖਾਂ ਦੀ...

ਕੋਈ ਵੰਡਦਾ ਫਿਰੇ ਗਿਆਨ ਲੋਕਾਈ ਲੈਂਦੀ ਨਈ॥

ਕੋਈ ਕੱਪੜੇ ਲਾਹਕੇ ਮੁੱਲ ਪਵਾਉਦਾ ਰੀਲਾਂ ਤੇ...

ਕੋਈ ਮਹਿੰਗੇ ਕੱਪੜਿਆਂ ਨਾਲ ਢੱਕਦਾ ਸ਼ਰਮਾਂ ਨੂੰ॥

ਕੋਈ ਮਹਿਨਤ ਕਰਕੇ ਫਿੱਟ ਹੋ ਗਿਆ ਗੂਗਲ 'ਚ

ਕੋਈ 'ਫਰੀਦਸਰਾਈਆ' ਫਿਰੇ ਪਿੱਟਦਾ ਕਰਮਾਂ ਨੂੰ॥

📝 ਸੋਧ ਲਈ ਭੇਜੋ