ਕੋਈ ਕੋਈ ਹੀ ਖਿੜੇ ਫੁੱਲ

ਕੋਈ ਕੋਈ ਹੀ ਖਿੜੇ ਫੁੱਲ ਵਿਚ ਖ਼ਿਜ਼ਾਂ ਯਾਰੋ।

ਕੋਈ ਕੋਈ ਹੀ ਜਗੇ ਰਾਤ ਭਰ ਸ਼ਮ੍ਹਾਂ ਯਾਰੋ।

ਚਲੋ ਚਲ ਇਹ ਸਫ਼ਰ ਮੁੱਕਦੇ ਨੇ ਮੁਕਾਇਆਂ ਹੀ,

ਸਮਾਂ ਕਦੇ ਨਾ ਕਰੇ ਦੇਰ ਨੂੰ ਖਿਮਾਂ ਯਾਰੋ

ਰਹੀ ਹਮੇਸ਼ਾਂ ਹਨੇਰੇ ਨੂੰ ਨਵੇਂ ਸਿਰਾਂ ਦੀ ਤਲਬ,

ਨਹੀਂ ਕੁਈ ਦੌਰ ਅਪਣੇ ਲਈ ਨਵਾਂ ਯਾਰੋ।

ਪਤਾ ਨਹੀਂ ਹਾਰ ਕਿਸਦੀ ਹੈ ਜਿੱਤ ਕਿਸਦੀ ਹੈ,

ਪਤੰਗੇ ਸੜਦੇ ਨਾ ਬੁਝਦੀ ਦਿਸੇ ਸ਼ਮ੍ਹਾਂ ਯਾਰੋ।

ਘਟਾ ਕੋਹਰੇ ਦੀ ਛਟ ਜਾਏਗੀ ਦਿਲਾ ਆਖ਼ਰ,

ਸਦਾ ਤਾਂ ਰੱਖਣੀ ਸਬ੍ਹਾ ਘੇਰ ਨਾ ਗ਼ਮਾਂ ਯਾਰੋ।

ਲੜੋ ਉਡੀਕ ਲਹੂ ਪੀਣੀ ਨਾ’ ਉਸ ਸਮੇਂ ਤੀਕਰ,

ਜਦੋਂ ਕੁ ਤਕ ਹੈ ਲਹੂ ਜਾਨ ਵਿਚ ਰਵਾਂ ਯਾਰੋ।

📝 ਸੋਧ ਲਈ ਭੇਜੋ