ਕੋਈ ਮੰਜ਼ਿਲ ਨਾ ਰਹਗੁਜ਼ਰ ਹੋਵੇ।
ਜ਼ਿੰਦਗੀ ਕਿਸ ਤਰਾਂ ਬਸਰ ਹੋਵੇ।
ਢਲ ਗਿਆ ਦਿਨ ਵੀ ਸ਼ਾਮ ਤੋਂ ਪਹਿਲਾਂ,
ਕੀ ਪਤਾ ਹੁਣ ਕੀ ਰਾਤ ਭਰ ਹੋਵੇ।
ਜ਼ਿੰਦਗੀ ਦਾ ਜ਼ਮੂਦ ਤੋੜ ਦਿਓ,
ਰਾਤ ਹੋਵੇ ਕਿ ਦੋਪਹਿਰ ਹੋਵੇ ।
ਲੋਕ ਪੈਰਾਂ 'ਚ ਰੋਲ ਜਾਂਦੇ ਨੇ ,
ਹੋਰ ਕਿੰਨਾ ਕੋਈ ਨਿਮਰ ਹੋਵੇ ।
ਮੈਂ ਸਮੁੰਦਰ ਉਛਾਲਣਾ ਚਾਹੁਨਾਂ,
ਕਾਸ਼! ਏਸਾ ਕੋਈ ਹੁਨਰ ਹੋਵੇ ।
ਵੇਖ! ਕਿੰਨੀ ਹੁਸੀਨ ਹੈ ਦੁਨੀਆਂ,
ਕਾਸ਼! ਇਕ ਬਿਹਤਰੀਨ ਘਰ ਹੋਵੇ।
ਕਹਿ ਦਿਓ ਰਾਤ ਦੇ ਹਨੇਰੇ ਨੂੰ,
ਰਾਤ ਦੀ ਰਾਤ ਮੁਖਤਸਰ ਹੋਵੇ।