ਕੋਈ ਨਹੀਂ ਦੱਸੇਗਾ

ਕੋਈ ਨਹੀਂ ਦੱਸੇਗਾ 

ਕੁਝ ਨਹੀਂ ਦੱਸਣਯੋਗ

ਕਿਸੇ ਦਾ ਜੀਵਿਆ 

ਤੁਹਾਡਾ ਨਹੀਂ ਹੋ ਸਕਦਾ

ਰਿਸ਼ੀ ਤੁਹਾਡੇ ਤਹਿਖਾਨੇ 

ਅਣਲਿਖੀ ਪੋਥੀ ਹੈ

ਪੌੜੀ ਦਰ ਪੌੜੀ ਆਪ ਹੀ ਉਤਰਨਾ ਪੈਂਦਾ

ਆਪਣੇ ਹਨੇਰੇ ਵਿੱਚ 

ਵਰਕਾ ਵਰਕਾ ਪੋਥੀ ਦਾ 

ਆਪੇ ਹੀ ਪੈਂਦਾ ਫ਼ਰੋਲਣਾ 

ਕਰਕੇ ਵਿਸ਼ਵਾਸ ਕਿ

ਅਣਲਿਖੇ ਅੱਖਰ

ਚਿੱਟੇ ਕੋਰੇ ਵਰਕਿਆਂ ਤੇ

ਰੋਸ਼ਨ ਹੋ ਜਾਣਗੇ..!

📝 ਸੋਧ ਲਈ ਭੇਜੋ