ਕੋਈ ਸਾਂਭ ਲੈਂਦਾ, ਕੋਈ ਨਹੀ ਸਾਂਭ ਸਕਦਾ
ਦੌਲਤ ਪਿਆਰ ਬੜੀ ਮਲੂਕ ਬੇਲੀ
ਪਹੁੰਚ ਜਾਂਦੀ ਹੈ ਕਹਿੰਦੇ ਦਰਗਾਹ ਤੀਕਰ,
ਟੁੱਟਿਆਂ ਦਿਲਾਂ ਦੀ ਪਲਾਂ ਵਿਚ ਕੂਕ ਬੇਲੀ
ਭੈੜੀ ਬੰਦੇਂ ਨੂੰ ਬੰਦਾਂ ਨਾਂ ਰਹਿਣ ਦੇਂਦੀ,
ਬੁਰੀ ਹੁੰਦੀਂ ਜਮਾਨੇ ਦੀ ਫੂਕ ਬੇਲੀ
ਅਮਰਜੀਤ ਸਿਹਾਂ ਦੂਰ ਨਾ ਕਦੇ ਹੋਸਨ,
ਸੱਜਣ ਮਿੱਤਰ ਤੇ ਆਸ਼ਕ ਮਸ਼ੂਕ ਬੇਲੀ