ਨਹੀਂ ਨਸਲ ਸ਼ੈਤਾਨ ਦੀ ਭੁੱਲ ਕੇ ਵੀ,

ਸੋਹਣੀ, ਸਾਊ, ਸੁਲੱਗ, ਅਸੀਲ ਹੁੰਦੀ।

ਵਿਚ ਹੌਕਿਆਂ ਜਿਗਰ ਦਾ ਖ਼ੂਨ ਪਾਈਏ, 

ਕਿਧਰੇ ਸ਼ੇਅਰ ਦੀ ਫੇਰ ਤਸ਼ਕੀਲ ਹੁੰਦੀ । 

ਲੋਕੀਂ ਪੂਜਦੇ ਅਗਰ ਨਾ ਵਿਹਲੜਾਂ ਨੂੰ, 

ਸੁੱਚੀ ਕਿਰਤ ਨਾ ਕਦੇ ਜ਼ਲੀਲ ਹੁੰਦੀ। 

ਮਰੀ ਜਾਂਦੇ ਨੇ ਇਸ਼ਕ ਵਿਚ ਮਰਨ ਖ਼ਾਤਰ, 

ਨਹੀਂ ਆਸ਼ਕਾਂ ਕੋਲ ਦਲੀਲ ਹੁੰਦੀ।

📝 ਸੋਧ ਲਈ ਭੇਜੋ