ਕਰੋ ਉਪਾਅ

ਨਵੇਂ ਕਵੀ ਨੂੰ ਘੇਰਕੇ ਲੋਕ ਖੜਗੇ, 

ਚੋਂਦਾ ਚੋਂਦਾ ਕਬਿੱਤ ਸੁਣਾ ਕੋਈ

ਫਸਿਆ ਜਿਵੇਂ ਤੰਦੂਰ ਦੇ ਵਿਚ ਕੁੱਤਾ, 

ਨਿਕਲਣ ਵਾਸਤੇ ਲੱਭੇ ਨਾ ਰਾਹ ਕੋਈ । 

ਲੋਕ ਰਾਇ ਵੀ ਬਹੁਤ ਮਜ਼ਬੂਤ ਹੁੰਦੀ, 

ਚੱਲਣ ਦਏ ਨਾ ਉਸ ਦੀ ਵਾਹ ਕੋਈ। 

ਵਾਜ ਮਾਰਕੇ “ਸਾਹਿਬ” ਨੂੰ ਕਹਿਣ ਲੱਗਾ, 

ਇਹਨਾਂ ਲੋਕਾਂ ਦਾ ਕਰੋ ਉਪਾਅ ਕੋਈ।

📝 ਸੋਧ ਲਈ ਭੇਜੋ