ਕੁਝ ਅਜੀਬ ਨਹੀਂ ਲੱਗਦਾ

ਏਨਾ ਕੁਝ ਵਾਪਰਿਆ

ਕਿ ਹੁਣ ਕੁਝ ਵੀ ਵਾਪਰਨਾ

ਅਜੀਬ ਨਹੀਂ ਲੱਗਦਾ

ਏਨਾ ਕੁਝ ਗੁਆਚਿਆ

ਕਿ ਹੁਣ ਕੁਝ ਵੀ ਗੁਆਚਣ ਦਾ

ਅਹਿਸਾਸ ਨਹੀਂ ਹੁੰਦਾ

 

ਜਿਹਨਾਂ ਬੂਟਿਆਂ ਨੂੰ

ਪਾਣੀ ਪਾ ਪਾ ਸਿੰਜਿਆ

ਜਿਹਨਾਂ ਦੇ ਸਿਰ ਤੇ

ਤਲੀਆਂ ਨਾਲ ਛਾਂ ਕੀਤੀ

ਉਹਨਾਂ ਦੇ ਕੰਡਿਆਂ ਨੇ

ਚਿਹਰਾ ਵਲੂੰਧਰ ਦਿੱਤਾ

ਜਿਹਨਾਂ ਤੇ ਮਨ ਮਾਣ ਕਰਦਾ

ਨਹੀਂ ਸੀ ਥੱਕਦਾ

ਉਹੀ ਹੱਥ ਖੰਜਰ ਬਣ

ਪਿੱਠ ’ਚ ਖੁਭ ਗਏ

 

ਕਾਇਆ ਜਿਵੇਂ ਬੰਜਰ ਹੋ ਗਈ

ਮਨ ਜਿਵੇਂ ਪੱਥਰ ਹੋ ਗਿਆ

 

ਕੁਝ ਵੀ ਵਾਪਰ ਜਾਏ

ਹੁਣ ਕੁਝ ਵੀ

ਅਜੀਬ ਨਹੀਂ ਲੱਗਦਾ।

📝 ਸੋਧ ਲਈ ਭੇਜੋ