ਕੁੜੇ ਜਾਂਦੀਏ ਨੀ ਤੇਰਾ

ਕੁੜੇ ਜਾਂਦੀਏ ਨੀ ਤੇਰਾ ਜੋਬਨ ਕੂੜਾ,

ਫੇਰ ਹੋਸੀਆ ਰੰਗਲਾ ਚੂੜਾ ।ਰਹਾਉ।

ਵਤਿ ਹੋਸੀਆ ਅਹਿਲ ਜਵਾਨੀ,

ਹੱਸ ਲੈ ਖੇਡ ਲੈ ਨਾਲ ਦਿਲ ਜਾਨੀ,

ਮੁਹਿ ਤੇ ਪਉਸੀਆ ਖਾਕ ਦਾ ਧੂੜਾ ।1।

ਕਹੈ ਹੁਸੈਨ ਫ਼ਕੀਰ ਨਿਮਾਣਾ,

ਜੋ ਥੀਸੀ ਰੱਬ ਡਾਢੇ ਦਾ ਭਾਣਾ,

ਚਲਣਾ ਹੀ ਤਾਂ ਬੰਨ ਲੈ ਮੂੜ੍ਹਾ ।2।

📝 ਸੋਧ ਲਈ ਭੇਜੋ