ਕੁਦਰਤ ਹੁੰਦੀ, ‘ਭਉ ਸੁਖ ਸਾਰੁ’
ਕੁਦਰਤ ਦਾ ਕੋਈ ਆਰ ਨਾ ਪਾਰ
ਕੁਦਰਤ ਰੱਬ ਦਾ ਇੱਕ ਛਲਾਵਾ
ਕੁਦਰਤ ਮੋਹ ਤੇ, ਭਰਮ, ਭੁਲਾਵਾ
ਕੁਦਰਤ ਦੇ ਵਿੱਚ ਵੱਸਿਆ ਆਪੇ
ਕੁਦਰਤ ਬਣ ਬਣ ਕਰੇ ਤਮਾਸ਼ੇ
ਕੁਦਰਤ ਦੁੱਖਾਂ ਦਾ ਮਾਰੂ ਰਾਗ਼
ਕੁਦਰਤ ਖਿੜੇ ਫੁੱਲਾਂ ਦਾ ਬਾਗ਼
ਕੁਦਰਤ ਕੁਦਰਤੀਆਂ ਦੀ ਯਾਰ
ਕੁਦਰਤ ਟੁੱਟੇ ਹੋਣ ਖ਼ੁਆਰ
ਕੁਦਰਤ ਰੱਬ, ਰੱਬ ਕੁਦਰਤ ਜਾਣ
ਕੁਦਰਤ ਹੀ ਸਾਡੀ ਪਹਿਚਾਨ
ਕੁਦਰਤ ਤੋਂ ਬਲਿਹਾਰੇ ਜਾਈਏ
ਕੁਦਰਤ ’ਚੋਂ ‘ਉੱਪਲ’ ਰੱਬ ਪਾਈਏ।