ਕੁਦਰਤੀ ਦਾਤਾਂ ਦਾ ਲੰਗਰ

ਕੁਦਰਤ ਦੀਆਂ ਦਾਤਾਂ ਦਾ, ਡਾਢੇ ਸੀ ਲੰਗਰ ਲਾਇਆ।

 ਅੱਡੀ ਝੋਲ਼ੀ ਤਾਂ ਮੈਨੂੰ, ਸ਼ੁਕਰਾਨਾ ਮਿਲ਼ ਪ੍ਰਸਾਦ ਗਿਆ।

 ਅਸੀਂ ਉਹਦਾ ਧੰਨਵਾਦ ਕੀਤਾ, ਸ਼ੁਕਰਾਨੇ ਦਾਤਾਂ ਦੇਣ ਲਈ।

 ਤੇਰੀ ਝੋਲ਼ੀ ਸ਼ਿਕਵੇ ਵੀ ਸੀ, ਬੈਠੇ ਕਈ ਜਿੰਨ੍ਹਾਂ ਲੈਣ ਲਈ।

 ਓਸ ਕਿਹਾ ਤੈਨੂੰ ਤਾਂ ਦਿੱਤਾ, ਕਿਉਂਕਿ ਤੂੰ ਮੈਨੂੰ ਜਾਣਦਾ ਏਂ।

 ਸ਼ਿਕਵਿਆਂ ਤੂੰ ਨਾ ਹਾਮੀ ਭਰਦਾ, ’ਤੇ ਸ਼ੁਕਰਾਨੇ ਮਾਣਦਾ ਏਂ।

 ਮੈਂ ਕਿਹਾ ਸ਼ਿਕਵੇ ਕਾਹਦੇ, ਜਦ ਹਾਸੇ ਗ਼ਮ ਤੂੰ ਨਾਲ਼ ਹੈਂ।

 ਮੇਰਾ ਕੀ ਸਭ ਤੇਰਾ, ਕੱਲੇ-ਕੱਲੇ ਜਦ ਤੂੰ ਨਾਲ਼ ਹੈਂ।

 ਮੈਨੂੰ ਤਾਂ ਤੂੰ ਹਰ ਥਾਂ ਦਿੱਸੇਂ, ਮੇਰੇ ਵੀ ਤੂੰ ਆਇਆ ਹਿੱਸੇ।

 ਆਪਾਂ ਤੇ ਤੇਰੇ ਗੁਣ ਗਾਉਣੇ, ਹਰ ਸ਼ੁਕਰਾਨੇ ਤੇਰੇ ਕਿੱਸੇ।

 ਤੇਰੇ ਦਰ ਖੜ੍ਹੀ, ਕਰ ਤਾੜਨਾ, ਸੋਹਣੇ ਕਰਨ ਵਿਹਾਰ ਲਈ।

 ਜਿਹੜੇ ਬੰਦਿਆਂ ਰੁੱਖ ਲਾ ਦਿੱਤੇ, ਉਹਨਾਂ ਵੀ ਨਿਹਾਰ ਲਈਂ।

 ਤੇ ਜੋ ਰੱਬ ਜੀ, ਜਲ ਛਕ ਲਓ, ਤੇਰੇ ਦਰ ਤੋਂ ਆਇਆ ਏ।

 ਸਰਬ ਨੂੰ ਜ਼ਰਾ ਸਬਰ ਬਖ਼ਸ਼ ਦਿਓ, ਪੀ ਕੇ ਵੀ ਤਿਹਾਇਆ ਏ।

 ਨਾਲ਼ੇ ਗੰਦੇ ਕਰਦੇ ਪਾਣੀ ਜੋ, ਝੋਲ਼ੀ ਸ਼ੁਕਰਾਨੇ ਪਾ ਜਾਣਾ।

 ਰੁੱਖ ਲਾਉਣ ਲਈ ਸੂਚਿਤ ਕਰਕੇ, ਸਾਰੇ ਸ਼ਿਕਵੇ ਲੈ ਜਾਣਾ।

📝 ਸੋਧ ਲਈ ਭੇਜੋ