ਕੁਝ ਕਹੀਏ

ਜਬ ਲਗ ਜਗ ਵਿਚ ਰਹੀਏ ਬੰਦਿਆ

ਕੁਝ ਸੁਣੀਏ ਕੁਝ ਕਹੀਏ

ਮਨ ਦੀ ਵਿਥਿਆ ਦੱਸਿਆਂ ਬਾਝੋਂ

ਤਿਲ ਤਿਲ ਸੂਲਾਂ ਸਹੀਏ

ਹੰਝੂ ਡੱਕਿਆਂ ਵਿਹੁ ਬਣ ਜਾਂਦੇ

ਵਿਹੁ ਵਿਚ ਘੁਲਦੇ ਰਹੀਏ

ਅਪਣੇ ਸਿਰ ਤੇ ਭਾਰ ਬਣੇ ਹਾਂ

ਅਪਣੇ ਸਿਰ ਤੋਂ ਲਹੀਏ

📝 ਸੋਧ ਲਈ ਭੇਜੋ