ਕੁੱਝ ਕਹਿਣਾ ਏਂ ਤਾਂ ਆਖ ਸੁਣਾ...
ਤੂੰ ਗੱਲ ਮੁਕਾ!!....
ਮੈਂ ਤਾਂ ਕਾਫ਼ੀ ਅਰਸੇ ਛੱਡਿਆ...
ਤੇਰੇ ਘਰ ਵੱਲ੍ਹ ਜਾਂਦਾ ਰਾਹ...
ਤੂੰ ਗੱਲ ਮੁਕਾ!!....
ਓਦਣ ਦੇ ਕੁੱਝ ਸੌਖੇ ਹੋ ਗਏ...
ਸਾਡੇ ਗਲ਼ 'ਚੋਂ ਲੱਥਾ ਫਾਹ...
ਤੂੰ ਗੱਲ ਮੁਕਾ!!....
ਖਵਾਬਾਂ ਦੀ ਮੈਂ ਕਬਰ ਸਜਾ ਲਈ...
ਖਵਾਬਾਂ ਉੱਤੇ ਮਿੱਟੀ ਪਾ...
ਤੂੰ ਗੱਲ ਮੁਕਾ!!....
ਉਹਨਾਂ ਨਾਲ਼ ਨਹੀਂ ਬਣਦੀ ਸਾਡੀ...
ਦਿਲ ਜਿਹਨਾਂ ਦੇ ਕਾਲ਼ੇ ਸ਼ਾਹ...
ਤੂੰ ਗੱਲ ਮੁਕਾ!!....
ਲਾਰੇ ਲੱਪੇ ਲੋੜ ਨਹੀਂ ਸਾਨੂੰ...
ਉਂਝ ਈ ਕਰ ਦੇ ਕੋਰੀ ਨਾਂਹ...
ਤੂੰ ਗੱਲ ਮੁਕਾ!!....
ਇੱਕ ਵਾਰੀ ਤਾਂ ਮਿਲਣਾ ਏ ਮੈਂ...
ਦਿਲ ਦੀ ਥਾਂ ਤੇ ਪੱਥਰ ਪਾ...
ਤੂੰ ਗੱਲ ਮੁਕਾ!!....
ਓਦਣ ਸ਼ਿਕਵੇ ਮੁੱਕ ਜਾਣੇ ਨੇ...
ਕਰ ਬੈਠਾ ਜੋ ਖਾਹ-ਮਖ਼ਾ...
ਤੂੰ ਗੱਲ ਮੁਕਾ!!....
ਤੂੰ ਅੰਬਰ ਮੈਂ ਧਰਤੀ ਵਰਗਾ...
ਸਾਡੇ ਵਿੱਚ ਏ ਫ਼ਰਕ ਬੜਾ...
ਤੂੰ ਗੱਲ ਮੁਕਾ!!....
ਨਹੀਂ ਮੰਜ਼ੂਰ ਤੇ ਧੱਕਾ ਕੋਈ ਨਹੀਂ...
ਜਿੱਧਰ ਜਾਣਾ ਸਦਕੇ ਜਾਹ...
ਤੂੰ ਗੱਲ ਮੁਕਾ!!...
ਬਹੁਤ ਹੋ ਗਿਆ ਥੱਕ ਗਿਆ ਵਾਂ...
'ਸਾਰੰਗ' ਨੂੰ ਨਹੀਂ ਹੁਣ ਪਰਵਾਹ...
ਤੂੰ ਗੱਲ ਮੁਕਾ!!...