ਕੁਝ ਪੱਤੇ ਮਿਰੀ ਹੋਂਦ

ਕੁਝ ਪੱਤੇ ਮਿਰੀ ਹੋਂਦ ਤੋਂ ਝੜ ਕੇ।

ਸਮਿਆਂ ਦੇ ਦਾਮਨ 'ਤੇ ਡਿੱਗੇ।

ਜਿਸਮਾਂ ਤੇ ਜੰਮੀ ਸਦੀਆਂ ਦੀ, 

ਕਦੋਂ ਭਲਾ ਇਹ ਮਿੱਟੀ ਲੱਥੇ।

ਕੁਝ ਤਸਵੀਰਾਂ ਲਾਈ ਰੱਖਣਾ, 

ਅਪਣੇ ਘਰ ਦੀਆਂ ਕੰਧਾਂ ਉੱਤੇ।

ਜੀਅ ਕਰਦਾ ਹੈ ਵੇਖਣ ਨੂੰ ਹੁਣ,

ਪਾਣੀ 'ਤੇ ਪਰਛਾਵੇਂ ਤਰਦੇ।

ਨੀਂਦਰ ਦੀ ਇੱਕੋ ਝਪਕੀ ਵਿਚ,

ਕਈ ਡਰਾਉਣੇ ਸੁਫ਼ਨੇ ਵੇਖੇ।

ਗਿਆ ਗੁਆਚ ਉਹ ਰਾਹਵਾਂ ਦੇ ਵਿਚ,

ਉਸਨੂੰ ਘਰ ਹੁਣ ਚਿੱਤ ਨਾ ਚੇਤੇ।

ਪਿੰਡ ਦੇ ਵਿਚ ਫਿਰੀ ਕੰਬਣੀ,

ਜ਼ਖ਼ਮ ਪੁਰਾਣੇ ਜਦ ਵੀ ਖੁਲ੍ਹੇ।

📝 ਸੋਧ ਲਈ ਭੇਜੋ