ਕੁਝ ਤੇ ਉਂਝ ਏ ’ਨ੍ਹੇਰਾ ’ਨ੍ਹੇਰਾ

ਕੁਝ ਤੇ ਉਂਝ ’ਨ੍ਹੇਰਾ ’ਨ੍ਹੇਰਾ 

ਕੁਝ ਤੇਰਾ ਕੁਝ ਮੇਰਾ ’ਨ੍ਹੇਰਾ

ਉਸ ਡੇਰੇ ਦਾ ਅੱਲ੍ਹਾ ਹਾਫ਼ਿਜ਼

ਜਿੱਥੇ ਲਾ ਲਏ ਡੇਰਾ 'ਨ੍ਹੇਰਾ

ਕੁਝ ਲੋਕਾਂ ਨੂੰ ਚਿੱਟੇ ਦਿਨ ਵੀ

ਪਾ ਲੈਂਦਾ ਘੇਰਾ 'ਨ੍ਹੇਰਾ

ਅਕਲੋਂ ਅੰਨ੍ਹੇ ਹੋ ਜਾਈਏ ਤੇ

ਮੱਲਦਾ ਫੇਰ ਚੁਫ਼ੇਰਾ 'ਨ੍ਹੇਰਾ

ਹੌਲ਼ੀ ਹੌਲ਼ੀ ਲੈ ਬੈਠਾ

ਸਾਡੀ ਚੁੱਪ ਤੇ ਤੇਰਾ ’ਨ੍ਹੇਰਾ

ਛੱਡ ਜਾਂਦੇ ਨੇ ਚੰਨ ਸੂਰਜ ਵੀ

ਹੋਵੇ ਜਦ ਵਧੇਰਾ 'ਨ੍ਹੇਰਾ

ਮੁੱਕਿਆ ਵੀ ਤੇ ਮੁੱਕਣਾ ‘ਸੰਧੂ’

ਕਰਕੇ ਪੰਧ ਲੰਮੇਰਾ 'ਨ੍ਹੇਰਾ

📝 ਸੋਧ ਲਈ ਭੇਜੋ