ਕੁੱਲ ਅੰਬਰ-ਜ਼ਿਮੀਂ ਉਦਾਸ ਮਿਰੇ, 

ਉੱਡ ਧੂੜ ਚੜ੍ਹੇ ਨੇ ਸਾਸ ਮਿਰੇ।

ਛਿਪ ਜਾਂਦੇ ਸੂਰਜ ਅਰਜ਼ ਕਰਾਂ, 

ਛਿੜ ਪੈਂਦੇ ਮੁੜ ਬਨਵਾਸ ਮਿਰੇ। 

ਜਾ ਮਾਰੂਥਲਾਂ ਦੀ ਪੀੜ ਬਣੇ, 

ਦਰਿਆ ਜੋ ਰਹੇ ਪਾਸ ਮਿਰੇ।

ਵੱਜ ਤੁੰਦ ਬੰਜਰਾਂ 'ਤੇ ਪੌਣਾਂ, 

ਜਾ ਜੁੜੀਆਂ ਨਾਲ ਵਿਣਾਸ ਮਿਰੇ। 

ਕੋਈ ਰੱਬ ਦਾ ਸ਼ੌਕ ਜ਼ਹੂਰ ਕਰਾਂ, 

ਪਹੁੰਚੇ ਬੰਦ-ਖਲਾਸ ਮਿਰੇ। 

ਮੈਂ ਖੜ੍ਹਾ ਹਜ਼ੂਰ ਬੇਖ਼ਬਰ ਰਿਹਾ, 

ਸਭ ਲਾਉਂਦੇ ਰਹੇ ਕਿਆਸ ਮਿਰੇ।

ਜਾ ਅਰਜ਼ ਮਿਰੀ ਦਾ ਨੂਰ ਕਰੋ, 

ਇਹ ਸ਼ੁਤਰ-ਸੁਆਰ ਨੇ ਖ਼ਾਸ ਮਿਰੇ।

ਕੁੱਲ ਅੰਬਰ-ਜ਼ਿਮੀਂ ਉਦਾਸ ਮਿਰੇ, 

ਉੱਡ ਧੂੜ ਚੜ੍ਹੇ ਨੇ ਸਾਸ ਮਿਰੇ।

📝 ਸੋਧ ਲਈ ਭੇਜੋ