ਕੁਨ ਫ਼ਯਕੂਨੋ ਆਵਾਜ਼ ਕੀਤੋ ਈ

ਕੁਨ ਫ਼ਯਕੂਨੋ ਆਵਾਜ਼ ਕੀਤੋ ਈ, ਕੋਈ ਅਸਾਂ ਸਲਾਹ ਨਾ ਦਿੱਤੀ ।

ਮੁੜ ਕੇ ਖ਼ਬਰ ਨਾ ਲਈ ਅਸਾਡੀ, ਜੋ ਨਾਲ ਅਸਾਡੇ ਬੀਤੀ ।

ਖੇਲ ਖਿਲਾਰ ਕਿਨਾਰੇ ਹੋਇਓਂ, ਇਹ ਗਲ ਨਾ ਚੰਗੀ ਕੀਤੀ ।

ਸਿਰ ਸਿਰ ਬਾਜ਼ੀ ਲਾਈ ਫ਼ਕਰ, ਕੋ ਹਾਰੇ ਕੋ ਜਿੱਤੀ ।

📝 ਸੋਧ ਲਈ ਭੇਜੋ