ਤੇਰੀ ਸੂਰਤ ਮਾਇਨੇ ਨਹੀਂ ਰੱਖਦੀ,
ਤੇਰੀ ਸੀਰਤ ਦਾ ਹੀ ਜ਼ਿਕਰ ਕਰਾਂ,
ਕਿਤੇ ਨਜ਼ਰ ਕਦੇ ਲੱਗ ਜਾਵੇ ਨਾਂ,
ਇੱਕ ਇਹ ਵੀ ਤੇਰੀ ਫ਼ਿਕਰ ਕਰਾਂ,
ਕੋਈ ਬਹੁਤਾ ਸਿਆਣਾਂ ਨਹੀਂ ਹੈਗਾ,
ਤੇਰੇ ਨਾਲੋਂ ਬੜਾ ਨਾਦਾਨ ਆਂ ਮੈਂ,
ਕਦੇ ਸੂਰਤ ਨੂੰ ਮੈਂ ਵੇਖਿਆ ਨਹੀਂ,
ਤੇਰੀ ਸੀਰਤ ਤੋਂ ਕੁਰਬਾਨ ਆਂ ਮੈਂ।
ਜਾਂ ਤਾਂ ਕੁਦਰਤ ਤੇਰੇ ਵਰਗੀ ਐ,
ਜਾਂ ਕੁਦਰਤ ਦਾ ਈ ਸਰੂਪ ਐਂ ਤੂੰ,
ਤੇਰੇ ਵਰਗਾ ਤਾਂ ਕੋਈ ਹੋਰ ਨਹੀਂ,
ਸਭ ਨਾਲੋਂ ਵੱਖਰਾ ਰੂਪ ਐਂ ਤੂੰ,
ਤੁਸੀਂ ਫੁੱਲ ਜਿਹੇ ਮੈਂ ਭੌਰ ਕੋਈ,
ਤੈਨੂੰ ਪਾਉਣ ਤੋਂ ਲੱਗਾਂ ਨਕਾਮ ਆਂ ਮੈਂ,
ਕਦੇ ਸੂਰਤ ਨੂੰ ਮੈਂ ਵੇਖਿਆ ਨਹੀਂ,
ਤੇਰੀ ਸੀਰਤ ਤੋਂ ਕੁਰਬਾਨ ਆਂ ਮੈਂ।
ਤੂੰ ਤਰਜ਼ ਕੋਈ ਮੈਂ ਗੀਤ ਜਿਹਾ,
ਕੋਈ ਸਦੀਆਂ ਚੱਲੀ ਰੀਤ ਜਿਹਾ,
ਬੱਸ ਪਾਗਲ ਜਾ ਕੋਈ ਸ਼ਾਇਰ ਆਂ ਮੈਂ,
ਨਾਂ ਬਹੁਤਾ ਕੋਈ ਮਹਾਨ ਆਂ ਮੈਂ,
ਤੇਰੀ ਸੂਰਤ ਨੂੰ ਕਦੇ ਵੇਖਿਆ ਨਹੀਂ,
ਤੇਰੀ ਸੀਰਤ ਤੋਂ ਕੁਰਬਾਨ ਆਂ ਮੈਂ।