ਸਾਰੀ ਉਮਰ ਘਸੀਟਿਆ ਬੁਰਸ਼ ਭਾਵੇਂ, 

ਬਣੀ ਅੰਤ ਦੇ ਵਿਚ ਤਸਵੀਰ ਕੁਰਸੀ। 

ਤੀਰ ਸਿਰਫ਼ ਸਰੀਰ ਨੂੰ ਵਿੰਨ੍ਹਦਾ ਏ, 

ਯਾਰੋ ! ਜਾਏ ਇਖ਼ਲਾਕ ਨੂੰ ਚੀਰ ਕੁਰਸੀ। 

ਰਾਂਝਾ ਫਿਰੇ ਬਾਜ਼ਾਰਾਂ ਵਿਚ ਭਾਅ ਪੁੱਛਦਾ, 

ਥਾਂ ਇਸ਼ਕ ਦੇ ਮੰਗਦੀ ਹੀਰ ਕੁਰਸੀ । 

ਮਿਹਰ ਸ਼ੇਖ ਫ਼ਰੀਦ ਦੀ ਹੋਈ “ਸਾਹਿਬ”,

ਵੈਦਰਾਜ ਨੂੰ ਮਿਲੀ ਅਖ਼ੀਰ ਕੁਰਸੀ

📝 ਸੋਧ ਲਈ ਭੇਜੋ