ਦਏ ਸੁਨੇਹਾ ਲਾਲ ਤਿਕੋਨ

ਬੱਚੇ ਤਿੰਨ ਤੋਂ ਵੱਧ ਨਾ ਹੋਣ

ਅੱਵਲ ਹੋਵਣ ਤਾਂ ਇਕ ਜਾਂ ਦੋ

ਜੀਕਣ ਦੋ ਅੱਖਾਂ ਦੀ ਲੋਅ

ਖਾਵਣ ਖੰਡ, ਖੀਰ ਤੇ ਘਿਉ

ਬਹੁਤੇ ਹੋਣ ਤਾਂ ਭੁੱਖੇ ਰੋਣ

ਦਏ ਸੁਨੇਹਾ…।

ਸੀਮਤ ਰਹਿ ਸਕਦੀ ਸੰਤਾਨ

ਹੁਣ ਤਾਂ ਸਾਥੀ ਹੈ ਵਿਗਿਆਨ

ਹੁਣ ਨਹੀਂ ਹੁਕਮਰਾਨ ਭਗਵਾਨ

ਹੁਣ ਤਾਂ ਹੋ ਸਕਦੀ ਹੈ ਚੋਣ

ਦਏ ਸੁਨੇਹਾ…।

ਹੰਸ ਉਡੀਂਦੇ ਕੱਲੇ ਕਾਰੇ

ਸ਼ੇਰਾਂ ਦੇ ਨਾ ਹੁੰਦੇ ਵਾੜੇ

ਲਾਲਾਂ ਨਾਲੋਂ ਪੱਥਰ ਭਾਰੇ

ਫਿਰ ਕਿਉਂ ਮਾਪੇ ਪੱਥਰ ਢੋਣ

ਦਏ ਸੁਨੇਹਾ ਲਾਲ ਤਿਕੋਨ

ਬੱਚੇ ਤਿੰਨ ਤੋਂ ਵੱਧ ਨਾ ਹੋਣ

📝 ਸੋਧ ਲਈ ਭੇਜੋ