ਜਦ ਆਟਾ ਜੁੜ ਗਿਆ ਦੋ ਬੁੱਕ ਤੇ ਖੁਸ਼ ਹੋਈ,

ਪਕਾਉਣ ਲੱਗੀ ਤੇ ਵੇਖਿਆ ਬਾਲਣ ਹੈਗਾ ਨਈ॥

ਜਦ ਟਾਕੀਆਂ ਲਾ ਕੇ ਸੀਤਾ ਝੱਗ੍ਹਾ ਅੰਮੜ੍ਹੀ ਨੇ,

ਪਵਾਉਣ ਲੱਗੀ ਤੇ ਵੇਖਿਆ ਲਾਲਣ ਹੈਗਾ ਨਈ॥

ਜਦ ਥੱਕ ਟੁੱਟ ਕੇ ਕੂੰਜਾਂ ਮੁੜੀਆਂ ਵਾਪਿਸ ਨੂੰ,

ਸੌਂਣ ਲੱਗੀਆਂ ਤੇ ਵੇਖਿਆ ਆਲ੍ਹਣ ਹੈਗਾ ਨਈ॥

📝 ਸੋਧ ਲਈ ਭੇਜੋ