ਲਾਮ-ਲਾਲਾ ਦੇ ਰੰਗ ਸਿਆਲੀਂ ਸਭ

ਲਾਮ-ਲਾਲਾ ਦੇ ਰੰਗ ਸਿਆਲੀਂ ਸਭ,

ਪਰ ਹੀਰੇ ਦਾ ਵਾਗ ਨਵੇਕਲਾ

ਸਭ ਸਿਆਲਾਂ ਦੀ ਮਹੀਂ ਮੰਗੂ,

ਪਰ ਹੀਰੇ ਦਾ ਭਾਗ ਨਵੇਕਲਾ

ਸਭ ਸਿਆਲੀਂ ਅੱਤਣ ਗਾਵਣ,

ਪਰ ਹੀਰੇ ਦਾ ਰਾਗ ਨਵੇਕਲਾ

ਹੈਦਰ ਘਾਹ ਤੇ ਬੂਟੀ ਲਬਾਂ,

ਪਰ ਹੀਰੇ ਦਾ ਬਾਗ ਨਵੇਕਲਾ ।੨੮।

📝 ਸੋਧ ਲਈ ਭੇਜੋ