ਲਾਮ-ਲਇਆ ਲੱਭ ਢੋਲਣ ਨੂੰ ਜੇ

ਲਾਮ-ਲਇਆ ਲੱਭ ਢੋਲਣ ਨੂੰ ਜੇ,

ਗ਼ੈਰ ਕੁਨੋਂ ਦਿਲ ਦੂਰ ਕੀਤਾ

ਨਾਲ ਮਜ਼ਹਰੀ ਲਾਮ ਨਫੀ ਦੇ,

ਭੰਨ ਬੁੱਤਾਂ ਨੂੰ ਚੂਰ ਕੀਤਾ

ਬਾਝ ਖੁਦਾ ਅੱਲਾ ਕੋਈ,

ਓਸੇ ਸਭ ਜ਼ਹੂਰ ਕੀਤਾ

ਇਸ ਦਿਲ ਮੈਂਡੇ ਨੂੰ ਰੌਸ਼ਨ ਵੇ ਹੈਦਰ,

ਪਾਕ ਰਸੂਲ ਦੇ ਨੂਰ ਕੀਤਾ ।੨੮।

📝 ਸੋਧ ਲਈ ਭੇਜੋ