ਲਾਮ-ਲਗਾ ਲਇਆ ਦਿਲ ਮੈਂਡਾ

ਲਾਮ-ਲਗਾ ਲਇਆ ਦਿਲ ਮੈਂਡਾ,

ਇਨ੍ਹਾਂ ਨੈਣਾਂ ਹੱਸ ਹੱਸ ਵੇਖਦਿਆਂ

ਸਿਹਰ ਕੀਤੋ ਨੇ ਠੱਗ ਲਇਓ ਨੇ,

ਐਵੇਂ ਰਸ ਰਸ ਵੇਖਦਿਆਂ

ਚੋਰੀ ਕੀਤੀ ਲੁਟ ਲੀਤੋ ਨੇ,

ਹਥੀਂ ਖੱਸ ਖੱਸ ਵੇਖਦਿਆਂ

ਹੱਥੀਂ ਪੌਂਦੇ ਤੀਰ ਚਲੈਂਦੇ,

ਹੈਦਰ ਕਸ ਕਸ ਵੇਖਦਿਆਂ ।੨੩।

📝 ਸੋਧ ਲਈ ਭੇਜੋ