ਲਾਮ-ਲੱਗੀ ਮੈਨੂੰ ਚਾਟ ਚਾਕੇ ਦੀ

ਲਾਮ-ਲੱਗੀ ਮੈਨੂੰ ਚਾਟ ਚਾਕੇ ਦੀ,

ਅੱਤਨ ਵਿੱਚ ਕਤੇਂਦੜੀ ਨੂੰ

ਉਪਰ ਵਾਰੀਉਂ ਝਾਤ ਜੋ ਪਾਇਓਸੂ,

ਸਈਆਂ ਦੇ ਵਿੱਚ ਹਸੇਂਦੜੀ ਨੂੰ

ਰੰਗ ਕਰਾਂਦੜੀ ਸੂਹੇ ਬਾਣੇ,

ਸਿਆਲੀਂ ਵਿੱਚ ਸੁਹੇਂਦੜੀ ਨੂੰ

ਹੈਦਰ ਗਲ ਵਿੱਚ ਤੰਦੜੀ ਪਾਈਓਸੂ,

ਚਰਖ਼ੇ ਤੰਦ ਘਤੇਂਦੜੀ ਨੂੰ ।੨੩।

📝 ਸੋਧ ਲਈ ਭੇਜੋ