ਲਾਮ-ਲੱਗੀਆਂ ਅੱਖੀਆਂ ਰਹਣ ਨਾਹੀਂ

ਲਾਮ-ਲੱਗੀਆਂ ਅੱਖੀਆਂ ਰਹਣ ਨਾਹੀਂ

ਕਿਸੇ ਸ਼ਹਰ ਮਹਬੂਬ ਦੇ ਵੱਸੀਏ ਜੀ

ਉਹ ਜਗ੍ਹਾ ਕਿਹੜੀ ਜਿਥੇ ਇਸ਼ਕ ਨਾਹੀਂ

ਦੁਨੀਆਂ ਛੋੜ ਕਿਤੇ ਵਲ ਨੱਸੀਏ ਜੀ

ਕੱਚੀ ਨਾਰ ਦੇ ਨਾਲ ਨੇਹੁੰ ਲਾਈਏ,

ਹੋਛੇ ਯਾਰ ਦੇ ਨਾਲ ਹੱਸੀਏ ਜੀ

ਦਿਲ ਵਿੱਚ ਖੋਟ ਰਹੇ ਮੂੰਹੋਂ ਹੱਸ ਬੋਲੇ

ਕੱਚੇ ਯਾਰ ਨੂੰ ਭੇਤ ਦੱਸੀਏ ਜੀ

ਅਲੀ ਹੈਦਰ ਮੀਆਂ ਦਿਲ ਹਿੱਕ ਹੋਵੇ,

ਭਾਵੇਂ ਸੌ ਕੋਹਾਂ ਉੱਤੇ ਵੱਸੀਏ ਜੀ ।੧।

📝 ਸੋਧ ਲਈ ਭੇਜੋ