ਲਾਮ-ਲੈਣ ਵਾਲੀ ਮੈਂ ਭੀ ਯੂਸਫ਼ ਦੀ ਹਾਂ

ਲਾਮ-ਲੈਣ ਵਾਲੀ ਮੈਂ ਭੀ ਯੂਸਫ਼ ਦੀ ਹਾਂ,

ਤੋੜੇ ਆਂਦੀਆਂ ਨੇ ਜਦੋਂ ਅੱਟੀਆਂ ਮੈਂ

ਬੰਦੀ ਹਾਂ ਮੈਂ ਇਨ੍ਹਾਂ ਸਾਹਿਬਾਂ ਦੀ,

ਤੋੜੇ ਜ਼ਾਤ ਕਮੀਨੜੀ ਜੱਟੀ ਆਂ ਮੈਂ

ਮੱਖਣ ਦੀ ਹਮਸਾਈ ਆਂ,

ਤੋੜੇ ਵਾਂਗਰ ਛਾਹ ਦੀ ਖੱਟੀ ਆਂ ਮੈਂ

ਹੈਦਰ ਜਾਏ ਸ਼ਰਾਬ ਦੀ ਹਾਂ ਜੇ ਵਤ,

ਖ਼ਾਕ ਨਿਮਾਣੀ ਦੀ ਮੱਟੀ ਆਂ ਮੈਂ ।੨੮।

📝 ਸੋਧ ਲਈ ਭੇਜੋ