ਲਾਮ-ਲੱਜ ਅਸਾਡੜੀ ਤੁਧ ਨੂੰ ਏਂ

ਲਾਮ-ਲੱਜ ਅਸਾਡੜੀ ਤੁਧ ਨੂੰ ਏਂ,

ਲੱਜ ਲਾ ਮੈਂਡੀ ਹੱਥੋਂ ਛੋੜ ਨਾਹੀਂ

ਇਹ ਕੱਚੜਾ ਲੋਥੜਾ ਸੁੱਟ ਖੂਹੇ,

ਅੰਨ੍ਹੇਰੇ ਦੇ ਵਿੱਚ ਬੋੜ ਨਾਹੀਂ

ਫੜ ਫੜ ਛਿਕ ਸੰਮ੍ਹਾਲੀ ਥਕਾਂ,

ਵਸਲਾਂ ਨਾਲ ਤ੍ਰੋੜ ਨਾਹੀਂ

ਆਬ ਅਸਾਡੀ ਦਾ ਆਪ ਨਿਗਾਹਬਾਨ ਥੀਉ,

ਵੇਖ ਕੇ ਮੁੱਖ ਮਰੋੜ ਨਾਹੀਂ

ਵੇਖਣ ਯਾਰ ਦਾ ਆਬ ਹਯਾਤੀ,

ਹੈਦਰ ਆਖਣ ਹੋੜ ਨਾਹੀਂ ।੨੩।

📝 ਸੋਧ ਲਈ ਭੇਜੋ